ਤੁਹਾਡਾ ਡੇਟਾ ਅਤੇ ਨਿੱਜਤਾ

NHS ਕੋਵਿਡ -19 ਐਪ - ਤੁਹਾਡੀ ਗੋਪਨੀਯਤਾ ਦੀ ਰੱਖਿਆ

NHS ਕੋਵਿਡ -19 ਐਪ, ਇਹ ਵੇਖਣ ਦਾ ਸਭ ਤੋਂ ਤੇਜ਼ ਤਰੀਕਾ ਹੈ ਕਿ ਕੀ ਤੁਹਾਨੂੰ ਕੋਰੋਨਾਵਾਇਰਸ ਦਾ ਜੋਖਮ ਹੈ।

ਇਸ ਵਿਚ ਤੁਹਾਡੀ ਸੁਰੱਖਿਆ ਲਈ ਬਹੁਤ ਸਾਰੇ ਟੂਲ ਹਨ, ਜਿਸ ਵਿੱਚ ਕੰਟੈਕਟ ਟਰੇਸਿੰਗ, ਸਥਾਨਕ ਏਰੀਆ ਚੇਤਾਵਨੀ ਅਤੇ QR ਚੈੱਕ-ਇਨ ਸ਼ਾਮਿਲ ਹਨ। ਅਤੇ ਇਸ ਸੱਭ ਵਿਚ ਤੁਸੀਂ ਪੂਰੀ ਤਰਾਂ ਅਨਾਮ ਰਹਿੰਦੇ ਹੋ।

ਪਰ ਕਿਵੇਂ?

ਐਪ ਨੂੰ ਇਹ ਜਾਣਨ ਦੀ ਜ਼ਰੂਰਤ ਹੀ ਨਹੀਂ ਹੈ ਕਿ ਤੁਸੀਂ ਕੌਣ ਹੋ ਜਾਂ ਕਿੱਥੇ ਹੋ। ਇਹ ਤੁਹਾਡੇ ਨਾਲ ਸੰਪਰਕ ਵਿੱਚ ਆਉਣ ਵਾਲੇ ਦੂਜੇ ਐਪ ਉਪਭੋਗਤਾਵਾਂ ਨਾਲ ਬੇਤਰਤੀਬੇ ਤਿਆਰ ਕੀਤੇ ਕੋਡਾਂ ਨੂੰ ਵਟਾ ਕੇ ਕੰਮ ਕਰਦੀ ਹੈ। ਜੇ ਤੁਸੀਂ 2 ਮੀਟਰ ਤੋਂ ਘੱਟ ਦੀ ਦੂਰੀ 'ਤੇ 15 ਮਿੰਟ ਤੋਂ ਵੱਧ ਸਮੇਂ ਲਈ ਕਿਸੇ ਦੇ ਨੇੜੇ ਹੋ, ਤਾਂ ਉਹ ਕੋਡ ਐਪ ਨੂੰ ਦੱਸ ਦਿੰਦੇ ਹਨ।

ਜੇ ਕਿਸੇ ਦੀ ਰਿਪੋਰਟ ਬਾਅਦ ਵਿੱਚ ਪਾਜ਼ਿਟਿਵ ਆ ਜਾਂਦੀ ਹੈ, ਤਾਂ ਐਪ ਉਸ ਵਿਅਕਤੀ ਨੂੰ ਜੋ ਜੋਖਮ ਵਿੱਚ ਹੋ ਸਕਦਾ ਹੈ, ਬਿਨਾਂ ਨਾਮ ਤੋਂ ਇੱਕ ਮੈਸੇਜ ਭੇਜ ਦੇਵੇਗੀ।

ਇਹ ਕੋਡ ਇੰਕ੍ਰਿਪਟਡ ਹੁੰਦੇ ਹਨ ਅਤੇ 14 ਦਿਨਾਂ ਬਾਅਦ ਮਿਟਾ ਦਿੱਤੇ ਜਾਂਦੇ ਹਨ। ਇਨ੍ਹਾਂ ਕੋਡਾਂ ਤੋਂ NHS, ਸਰਕਾਰ, ਜਾਂ ਕਿਸੇ ਹੋਰ ਦੁਆਰਾ ਇਸਦੀ ਪਛਾਣ ਨਹੀਂ ਕੀਤੀ ਜਾ ਸਕਦੀ ਕਿ ਤੁਸੀਂ ਕੌਣ ਹੋ ਜਾਂ ਤੁਸੀਂ ਕਿਸ ਦੇ ਨਾਲ ਸਮਾਂ ਬਿਤਾਇਆ।

ਤੁਹਾਨੂੰ ਆਪਣੇ ਪੋਸਟਕੋਡ ਦੇ ਪਹਿਲੇ ਕੁਝ ਅੱਖਰਾਂ ਨੂੰ ਐਪ ਨੂੰ ਦੱਸਣਾ ਹੋਵੇਗਾ ਤਾਕਿ ਤੁਹਾਡਾ ਖੇਤਰ ਉੱਚ ਜੋਖਮ ਵਿੱਚ ਹੋਣ ਤੇ ਐਪ ਤੁਹਾਨੂੰ ਸਤਰਕ ਕਰ ਸਕੇ।

ਔਸਤਨ ਇਸ ਵਿੱਚ ਲਗਭਗ 8,000 ਘਰਾਂ ਨੂੰ ਕਵਰ ਕੀਤਾ ਜਾਂਦਾ ਹੈ, ਇਸ ਲਈ ਨਿੱਜੀ ਤੌਰ ਤੇ ਤੁਹਾਨੂੰ ਪਛਾਣਨਾ ਸੰਭਵ ਨਹੀਂ ਹੈ।

QR ਕੋਡ ਚੈੱਕ-ਇਨ ਫੀਚਰ ਵੀ ਗੁਪਤ ਤੌਰ 'ਤੇ ਕੰਮ ਕਰਦਾ ਹੈ। ਜੇ ਇਹ ਤੁਹਾਨੂੰ ਕਿਸੇ ਸੰਭਾਵਿਤ ਮਹਾਂਮਾਰੀ ਬਾਰੇ ਸੁਚੇਤ ਕਰਦਾ ਹੈ, ਤਾਂ ਇਹ ਸਥਾਨ ਜਾਂ ਉੱਥੇ ਹਾਜਰ ਕਿਸੇ ਵੀ ਵਿਅਕਤੀ ਦੀ ਪਛਾਣ ਨਹੀਂ ਕਰਦਾ।

ਇਹ ਐਪ ਐਪਲ ਅਤੇ ਗੂਗਲ ਦੁਆਰਾ ਬਣਾਏ ਗਏ ਆਜ਼ਮਾਏ ਹੋਏ ਸੌਫਟਵੇਅਰ 'ਤੇ ਚਲਦਾ ਹੈ ਅਤੇ ਉਨ੍ਹਾਂ ਦੇ ਗੋਪਨੀਯਤਾ ਮਾਹਰਾਂ ਨੇ ਐਪ ਦੀ ਪੂਰੀ ਸਮੀਖਿਆ ਕੀਤੀ ਹੈ। ਤੁਸੀਂ ਆਪਣੇ ਡੇਟਾ ਜਾਂ ਐਪ ਨੂੰ ਕਿਸੇ ਵੀ ਸਮੇਂ ਮਿਟਾ ਸਕਦੇ ਹੋ।

ਇਹ ਐਪ ਤੁਹਾਡੇ ਟਿਕਾਣੇ ਨੂੰ ਟ੍ਰੈਕ ਨਹੀਂ ਕਰ ਸਕਦੀ ਅਤੇ ਨਾ ਹੀ ਨਿਗਰਾਨੀ ਕਰ ਸਕਦੀ ਕਿ ਕੀ ਤੁਸੀਂ ਆਪਣੇ ਆਪ ਨੂੰ ਸੇਲ੍ਫ-ਆਇਸੋਲੇਟ ਕੀਤਾ ਹੋਇਆ ਹੈ, ਅਤੇ ਨਾ ਹੀ ਤੁਹਾਡੇ ਫੋਨ ਵਿਚ ਮੈਸੇਜ ਜਾਂ ਕੌਨਟੈਕਟਸ ਵਰਗੀ ਨਿਜੀ ਜਾਣਕਾਰੀ ਤੱਕ ਪਹੁੰਚ ਕਰ ਸਕਦੀ ਹੈ।

ਇਹ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਜਦੋਂ ਤੁਸੀਂ ਇਸ ਨੂੰ ਡਾਊਨਲੋਡ ਕਰਕੇ, ਬਲੂਟੁੱਥ ਆਨ ਰੱਖਦੇ ਹੋ, ਤਾਂ ਤੁਹਾਨੂੰ ਵਾਇਰਸ ਦਾ ਜੋਖਮ ਹੋਣ ਤੇ ਇਹ ਤੁਹਾਨੂੰ ਬਹੁਤ ਛੇਤੀ ਸਤਰਕ ਕਰ ਦਿੰਦੀ ਹੈ।

ਕਿਉਂਕਿ ਜਿੰਨੀ ਛੇਤੀ ਤੁਹਾਨੂੰ ਇਸ ਬਾਰੇ ਪਤਾ ਲੱਗਦਾ ਹੈ, ਉਨ੍ਹੀ ਛੇਤੀ ਤੁਸੀਂ ਦੂਜਿਆਂ ਨੂੰ ਸਤਰਕ ਕਰ ਸਕਦੇ ਹੋ ਅਤੇ ਉਨ੍ਹਾਂ ਦੀ ਸੁਰੱਖਿਆ ਕਰ ਸਕਦੇ ਹੋ।

NHS ਕੋਵਿਡ -19 ਐਪ

ਅੱਜ ਹੀ ਡਾਊਨਲੋਡ ਕਰੋ।