Skip to main content

ਆਮ ਸਵਾਲ

ਕਾਨਟੈਕਟ ਟ੍ਰੇਸਿੰਗ ਵਿੱਚ ਵਰਤਿਆ ਬੇਤਰਤੀਬੇ ਵਿਲੱਖਣ ਆਈਡੀ ਕਿਸ ਤਰ੍ਹਾਂ ਦਾ ਹੁੰਦਾ ਹੈ?

ਬੇਤਰਤੀਬੇ ਵਿਲੱਖਣ ਆਈਡੀ ਅੱਖਰਾਂ ਅਤੇ ਸੰਖਿਆਵਾਂ ਦੇ ਬਣੇ ਕੋਡ ਹੁੰਦੇ ਹਨ। ਇਹ ਫ਼ੋਨਾਂ ਵਿਚਕਾਰ ਸਾਂਝੇ ਕੀਤੇ ਜਾਂਦੇ ਹਨ ਅਤੇ ਉਹ ਹਰ 15 ਤੋਂ 20 ਮਿੰਟਾਂ ਬਾਅਦ ਬਦਲਦੇ ਹਨ। ਉਹਨਾਂ ਦੀ ਵਰਤੋਂ ਵਰਤੋਂਕਾਰਾਂ ਜਾਂ ਉਹਨਾਂ ਦੇ ਫੋਨਾਂ ਦੀ ਪਹਿਚਾਣ ਕਰਨ ਲਈ ਨਹੀਂ ਕੀਤੀ ਜਾ ਸਕਦੀ।

ਕੀ ਮੈਂ ਐਪ ਮਿਟਾ ਸਕਦਾ ਹਾਂ?

ਤੁਸੀਂ ਜਦ ਵੀ ਚਾਹੋ, ਐਪ ਨੂੰ ਮਿਟਾ ਸਕੋਗੇ। ਕੁਝ ਡਾਟਾ ਰਹਿ ਜਾਂਦਾ ਹੈ, ਜਿਵੇਂ ਕਿ ਤੁਹਾਡੇ ਫੋਨ ਦੇ ਅਪਰੇਟਿੰਗ ਸਿਸਟਮ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ, ਪਰ ਐਪ ਅਤੇ ਸ਼ਾਮਿਲ ਡਾਟਾ ਮਿਟ ਜਾਂਦਾ ਹੈ।

ਇੱਕ ਵਾਰ ਐਪ ਮਿਟਾਉਣ ਮਗਰੋਂ, ਤੁਸੀਂ ਨੋਟੀਫਿਕੇਸ਼ਨ ਜਾਂ ਅਲਰਟ ਪ੍ਰਾਪਤ ਨਹੀਂ ਕਰ ਪਾਓਗੇ।

ਕੀ ਮੈਂ ਉਸ ਵਰਤੋਂਕਾਰ ਦੀ ਪਛਾਣ ਕਰ ਸਕਦਾ ਹਾਂ ਜਿਸਦਾ ਕੋਰੋਨਾਵਾਇਰਸ (COVID-19) ਟੈਸਟ ਪਾਜ਼ੀਟਿਵ ਆਇਆ ਹੋਵੇ?

ਨਹੀਂ। ਐਪ ਤੁਹਾਨੂੰ ਕਿਸੇ ਐਪ ਵਰਤੋਂਕਾਰ ਦੀ ਪਛਾਣ ਕਰਨ ਦੀ ਇਜਾਜ਼ਤ ਨਹੀਂ ਦਿੰਦੀ, ਜਿਸਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਇਆ ਹੋਵੇ। ਬੇਤਰਤੀਬੇ ਵਿਲੱਖਣ ਆਈਡੀ ਇਹ ਯਕੀਨੀ ਬਣਾਉਣ ਲਈ ਵਰਤੇ ਜਾਂਦੇ ਹਨ ਕਿ ਐਪ ਵਰਤਣ ਵਾਲੇ ਕਿਸੇ ਵਿਅਕਤੀ ਦੀ ਪਛਾਣ ਅਤੇ ਨਿੱਜਤਾ ਸੁਰੱਖਿਅਤ ਰਹੇ।

ਹਾਲਾਂਕਿ, ਵਰਤੋਂਕਾਰਾਂ ਨੂੰ ਆਪਣਾ ਫ਼ੋਨ ਸੁਰੱਖਿਅਤ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਐਪ ‘ਤੇ ਅਲਰਟ ਉਹਨਾਂ ਲੋਕਾਂ ਨੂੰ ਦਿਖਣਗੇ, ਜੋ ਤੁਹਾਡਾ ਫ਼ੋਨ ਵਰਤ ਸਕਦੇ ਹਨ।

ਕੀ ਐਪ ਮੇਰੀ ਬੈਟਰੀ ਖ਼ਪਤ ਕਰੇਗੀ?

ਐਪ “ਬਲੂਟੁੱਥ ਲੋ ਐਨਰਜੀ” ਵਰਤਦੀ ਹੈ ਅਤੇ ਇਸਦਾ ਤੁਹਾਡੇ ਮੋਬਾਈਲ ਫ਼ੋਨ ਦੀ ਬੈਟਰੀ ‘ਤੇ ਘੱਟ ਪ੍ਰਭਾਵ ਪਵੇਗਾ, ਖਾਸ ਤੌਰ ‘ਤੇ ਜੇ ਤੁਸੀਂ ਆਮ ਹੀ ਬਲੂਟੁੱਥ ਕਿਰਿਆਸ਼ੀਲ ਕੀਤਾ ਹੈ।

ਐਪ ਨੂੰ ਮੇਰੇ ਪੋਸਟਕੋਡ ਜ਼ਿਲ੍ਹੇ ਦੀ ਲੋੜ ਕਿਉਂ ਪੈਂਦੀ ਹੈ?

ਜਦੋਂ ਤੁਸੀਂ ਐਪ ਡਾਊਨਲੋਡ ਕਰਦੇ ਹੋ, ਤਾਂ ਤੁਹਾਨੂੰ ਪੋਸਟਕੋਡ ਜ਼ਿਲ੍ਹਾ ਸਬਮਿਟ ਕਰਨ ਲਈ ਕਿਹਾ ਜਾਵੇਗਾ। ਇਸਦਾ ਅਰਥ ਹੈ ਕਿ ਤੁਹਾਡੇ ਪੋਸਟਕੋਡ ਦਾ ਪਹਿਲਾ ਹਿੱਸਾ NHS ਨਾਲ ਸਾਂਝਾ ਕੀਤਾ ਜਾਂਦਾ ਹੈ।

ਇੱਕ ਪੋਸਟਕੋਡ ਜ਼ਿਲ੍ਹੇ ਵਿੱਚ ਆਮ ਤੌਰ ‘ਤੇ 8,000 ਪਤੇ ਸ਼ਾਮਲ ਹੁੰਦੇ ਹਨ, ਜਿਸਦਾ ਅਰਥ ਹੁੰਦਾ ਹੈ ਕਿ ਤੁਹਾਡਾ ਖਾਸ ਸਥਾਨ ਪਛਾਣਿਆ ਨਹੀਂ ਜਾ ਸਕਦਾ ਹੈ।

ਐਪ ਤੁਹਾਨੂੰ ਇਹ ਦੱਸਣ ਲਈ ਤੁਹਾਡਾ ਪੋਸਟਕੋਡ ਜ਼ਿਲ੍ਹਾ ਵਰਤੇਗੀ ਕਿ ਖੇਤਰ ਜ਼ੋਖਿਮ ਵਿੱਚ ਹੈ ਜਾਂ ਨਹੀਂ।

NHS ਪੋਸਟਕੋਡ ਜ਼ਿਲ੍ਹਾ ਵਰਤੇਗਾ:

  • ਅਨੁਮਾਨ ਲਗਾਓਣ ਅਤੇ ਸਥਾਨਕ ਹਸਪਤਾਲ ਸੇਵਾਵਾਂ ਪ੍ਰਬੰਧਿਤ ਕਰਨ ਲਈ
  • ਐਪ ਨੂੰ ਸੁਧਾਰਨ ਅਤੇ ਇਹ ਯਕੀਨੀ ਬਣਾਓਣ ਲਈ ਕਿ ਇਹ ਕੰਮ ਕਰ ਰਹੀ ਹੈ
ਕੀ ਐਪ ਕੰਮ ਕਰੇਗੀ ਜੇ ਮੇਰਾ ਫ਼ੋਨ ਲਾਕ ਹੋ ਜਾਂਦਾ ਹੈ?

ਐਪ ਤੁਹਾਡਾ ਫ਼ੋਨ ਲਾਕ ਹੋਣ ‘ਤੇ ਵੀ ਕੰਮ ਕਰਦੀ ਰਹੇਗੀ, ਜਿੰਨਾ ਚਿਰ ਫ਼ੋਨ ਸਵਿੱਚ ਆਨ ਰਹਿੰਦਾ ਹੈ ਅਤੇ ਬਲੂਟੁੱਥ ਕਿਰਿਆਸ਼ੀਲ ਰਹਿੰਦਾ ਹੈ। ਇਸ ਦਾ ਇੱਕ ਅਪਵਾਦ ਇਹ ਹੈ ਕਿ ਜੇ ਤੁਸੀਂ ਆਪਣਾ ਫ਼ੋਨ ਸਿਰਫ਼ ਰੀਸਟਾਰਟ ਕੀਤਾ ਹੈ, ਤਾਂ ਤੁਹਾਨੂੰ ਐਪ ਦਾ ਕਾਰਜ ਸ਼ੁਰੂ ਕਰਨ ਲਈ ਪਹਿਲਾਂ ਫ਼ੋਨ ਨੂੰ ਤੇਜ਼ੀ ਨਾਲ ਅਨਲਾਕ ਕਰਨਾ ਪਵੇਗਾ। ਇਸਦੀ ਲੋੜ ਕੇਵਲ ਰੀਸਟਾਰਟ ‘ਤੇ ਪੈਂਦੀ ਹੈ ਅਤੇ ਤੁਹਾਨੂੰ ਐਪ ਖੋਲ੍ਹਣ ਦੀ ਲੋੜ ਨਹੀਂ ਪੈਂਦੀ।

ਮੈਨੂੰ ਨੋਟੀਫਿਕੇਸ਼ਨ ਚਾਲੂ ਕਰਨ ਦੀ ਲੋੜ ਕਿਉਂ ਹੈ?

ਐਪ ਦੇ ਕੁਝ ਫੀਚਰਸ ਦੇ ਕੰਮ ਕਰਨ ਲਈ ਨੋਟੀਫਿਕੇਸ਼ਨ ਵਰਤੇ ਜਾਂਦੇ ਹਨ, ਜਿਵੇਂ ਕਿ ਕਾਨਟੈਕਟ ਟ੍ਰੇਸਿੰਗ। ਜੇ ਤੁਸੀਂ ਕਿਸੇ ਦੂਸਰੇ ਐਪ ਵਰਤੋਂਕਾਰ ਕੋਲ ਸਮਾਂ ਬਿਤਾਇਆ ਹੈ ਜਿਸਦਾ ਬਾਅਦ ਵਿੱਚ ਕੋਰੋਨਾਵਾਇਰਸ ਟੈਸਟ ਪਾੱਜ਼ੀਟਿਵ ਆਇਆ ਹੈ, ਤਾਂ ਤੁਹਾਡਾ ਫੋਨ ਤੁਹਾਨੂੰ ਅਲਰਟ ਭੇਜਣ ਲਈ ਨੋਟੀਫਿਕੇਸ਼ਨਾਂ ਵਰਤੇਗਾ। ਕਿਰਪਾ ਕਰਕੇ ਨੋਟੀਫਿਕੇਸ਼ਨ ਚਾਲੂ ਕਰੋ ਜੇ ਤੁਹਾਨੂੰ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ।

ਕੀ ਐਪ ਦੇ ਕੰਮ ਕਰਨ ਲਈ ਤੁਹਾਨੂੰ ਬਲੂਟੁੱਥ ਦੀ ਲੋੜ ਹੈ?

ਹਾਂ। ਐਪ ਕੰਮ ਕਰਨ ਲਈ “ਬਲੂਟੁੱਥ ਲੋ ਐਨਰਜੀ” ਵਰਤਦੀ ਹੈ। ਜਦੋਂ ਤੁਸੀਂ ਐਪ ਡਾਊਨਲੋਡ ਕਰਦੇ ਹੋ, ਤਾਂ ਤੁਹਾਨੂੰ Google ਅਤੇ Apple ‘ਤੋਂ ਐਕਸਪੋਜ਼ਰ ਨੋਟੀਫਿਕੇਸ਼ਨਜ਼ ਸੇਵਾ ਦੀ ਇਜਾਜ਼ਤ ਦੇਣ ਦੀ ਲੋੜ ਪਵੇਗੀ।

ਇਹ ਇਸ ਲਈ ਕਿਉਂਕਿ ਬਲੂਟੁੱਥ ਤੁਹਾਡੀ ਐਪ ਨੂੰ ਹੋਰ ਐਪ ਵਰਤੋਂਕਾਰਾਂ ਦੇ ਵਿਲੱਖਣ ਆਈਡੀ ਰਿਕਾਰਡ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਹਨਾਂ ਨੇ ਤੁਹਾਡੇ ਨਜ਼ਦੀਕ ਸਮਾਂ ਬਿਤਾਇਆ ਹੈ। ਇਸਨੂੰ “ਐਕਸਪੋਜ਼ਰ ਲਾੱਗਿੰਗ” ਕਿਹਾ ਜਾਂਦਾ ਹੈ ਅਤੇ ਇਹ ਟੈਕਨੋਲੋਜੀ ਕਾਨਟੈਕਟ ਟ੍ਰੇਸਿੰਗ ਕਾਰਜ ਕਰਦੀ ਹੈ ਜਦੋਂ ਤੱਕ ਤੁਹਾਡੇ ਫੋਨ ਦਾ ਬਲੂਟੂਥ ਚਾਲੂ ਰਹਿੰਦਾ ਹੈ।

ਮੈਨੂੰ ਸਥਾਨ ‘ਤੇ ਕਦੋਂ ਚੈਕ ਇਨ ਕਰਨ ਦੀ ਲੋੜ ਹੈ ਅਤੇ ਕਿਉਂ?

ਜੇ ਤੁਸੀਂ ਉਸ ਸਥਾਨ ਤੇ ਜਾਂਦੇ ਹੋ (ਉਦਾਹਰਨ ਲਈ ਦੁਕਾਨ, ਰੈਸਟੋਰੈਂਟ ਜਾਂ ਸੈਲੂਨ) ਜਿਸਦੇ ਪ੍ਰਵੇਸ਼ ‘ਤੇ ਅਧਿਕਾਰਕ NHS ਟੈਸਟ ਐਂਡ ਟ੍ਰੇਸ QR ਕੋਡ ਪੋਸਟਰ ਹੈ, ਤਾਂ ਤੁਹਾਨੂੰ ਆਪਣੀ ਐਪ ਰਾਹੀਂ ਕੈਮਰਾ ਵਰਤ ਕੇ QR ਕੋਡ ਸਕੈਨ ਕਰਨਾ ਚਾਹੀਦਾ ਹੈ।

ਤੁਹਾਨੂੰ ਇਹ ਵਰਤਣ ਤੋਂ ਪਹਿਲਾਂ ਆਪਣੀ ਇਜਾਜ਼ਤ ਦੇਣ ਲਈ ਇੱਕ ਸੰਦੇਸ਼ ਮਿਲੇਗਾ।

ਤੁਹਾਨੂੰ ਫਿਰ ਅਲਰਟ ਮਿਲੇਗਾ, ਕਿ ਤੁਸੀਂ ਹਾਲ ਹੀ ਵਿੱਚ ਉਸ ਸਥਾਨ ‘ਤੇ ਗਏ ਹੋ ਜਿੱਥੇ ਤੁਹਾਡੇ ਕੋਰੋਨਾਵਾਇਰਸ (COVID-19) ਦੇ ਸੰਪਰਕ ਵਿੱਚ ਆਏ ਹੋਣ ਦੀ ਸੰਭਾਵਨਾ ਹੈ।

ਮੈਨੂੰ ਆਪਣੇ ਫ਼ੋਨ ਦਾ ਆਪਰੇਟਿੰਗ ਸਿਸਟਮ ਅੱਪਡੇਟ ਕਰਨ ਦੀ ਕਿਉਂ ਲੋੜ ਹੈ?

NHS ਕੋਵਿਡ-19 ਐਪ ਦੇ ਕੰਮ ਕਰਨ ਲਈ, ਤੁਹਾਨੂੰ ਆਪਣੇ ਫੋਨ ‘ਤੇ ਆਪਰੇਟਿੰਗ ਸਿਸਟਮ ਦਾ ਨਵੀਨਤਮ ਵਰਜ਼ਨ ਇੰਸਟਾੱਲ ਕਰਨ ਦੀ ਲੋੜ ਪਵੇਗੀ।

Apple ਦੇ ਫ਼ੋਨਾਂ ਲਈ, ਤੁਹਾਨੂੰ ਵਰਜ਼ਨ 13.5 ਜਾਂ ਇਸ ਤੋਂ ਉੱਚੇ ਵਰਜ਼ਨ ਦੀ ਲੋੜ ਪਵੇਗੀ। Android ਫ਼ੋਨਾਂ ਵਿੱਚ Marshmallow ਜਾਂ ਵਰਜ਼ਨ 6.0 ਜਾਂ ਇਸ ਤੋਂ ਉੱਚੇ ਵਰਜ਼ਨ ਦੀ ਲੋੜ ਪਵੇਗੀ।

ਆਪਣੇ ਆਪਰੇਟਿੰਗ ਸਿਸਟਮ ਨੂੰ ਅੱਪਗ੍ਰੇਡ ਕਰਨ ਬਾਰੇ ਹੋਰ ਫ਼ੋਨਾਂ ‘ਤੇ ਮਾਰਗਦਰਸ਼ਨ ਅਤੇ ਹਿਦਾਇਤਾਂ ਲਈ, ਇਸ ਵੈੱਬਸਾਈਟ ‘ਤੇ “ਆਮ ਸਵਾਲ” ਦੇਖੋ: www.covid19.nhs.uk.

ਕ੍ਰਿਪਾ ਕਰਕੇ ਹੋਰ ਆਮ ਸਵਾਲ ਨੂੰ ਅੰਗਰੇਜ਼ੀ ਵਿਚ FAQ.covid19.nhs.uk 'ਤੇ ਦੇਖੋ