Skip to main content

ਵਰਤੋਂ ਦੀ ਸ਼ਰਤਾ

ਐੱਨ.ਐੱਚ.ਐੱਸ. ਕੋਵਿਡ-19 ਐਪ (NHS COVID-19): ਵਰਤੋਂ ਦੀਆਂ ਸ਼ਰਤਾਂ

ਇਸ ਸੇਵਾ ਨੂੰ ਦੇਖ ਕੇ ਅਤੇ ਵਰਤ ਕੇ, ਤੁਸੀਂ ਵਰਤੋ ਦੀਆਂ ਇਨ੍ਹਾਂ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ।

ਸ਼ਰਤਾਂ ਲਈ ਸਮਝੌਤਾ

ਐੱਨ.ਐੱਚ.ਐੱਸ. ਕੋਵਿਡ-19 ਐਪ (‘ਐਪ’) ਅਤੇ ਸਹਾਇਕ ਵੈਬਸਾਈਟ (https://covid19.nhs.uk) (ਇਕੱਠੇ ਮਿਲ ਕੇ ‘ਸੇਵਾ’), ਇੱਕ ਸਮਾਰਟ ਫ਼ੋਨ ਐਪਲੀਕੇਸ਼ਨ ਅਤੇ ਵੈਬਸਾਈਟ, ’ਤੇ ਤੁਹਾਡਾ ਸਵਾਗਤ ਹੈ। ਸਿਹਤ ਅਤੇ ਸਮਾਜਿਕ ਦੇਖਭਾਲ ਬਾਰੇ ਵਿਭਾਗ ((‘DHSC’, ‘ਅਸੀਂ’, ‘ਸਾਡਾ’) ਕਾਨੂੰਨੀ ਨਿਰਮਾਤਾ ਹੈ। ਇਹ ਐਪ ਵੇਲਜ਼ ਵਿੱਚ ਐੱਨ.ਐੱਚ.ਐੱਸ. ਟੈਸਟ, ਟਰੇਸ ਅਤੇ ਪ੍ਰੋਟੈਕਸ਼ਨ ਸੇਵਾ ਦੀ ਅਤੇ ਇੰਗਲੈਂਡ ਵਿੱਚ ਐਨੱ.ਐੱਚ.ਐੱਸ. ਟੈਸਟ ਅਤੇ ਟਰੇਸ ਸੇਵਾ ਲਈ ਸਹਾਇਤਾ ਕਰਦੀ ਹੈ।

ਅਸੀਂ ਹੁਣ ਭਾਈਵਾਲ ਸਿਹਤ ਸੇਵਾਵਾਂ ਦੇ ਨਾਲ ਕੰਮ ਕਰ ਰਹੇ ਹਾਂ ਜੋ ਜਿਬਰਾਲਟਰ, ਜਰਸੀ, ਨੌਰਦਰਨ ਆਇਰਲੈਂਡ ਅਤੇ ਸਕੌਟਲੈਂਡ ਵਿੱਚ ਡਿਜੀਟਲ ਸੰਪਰਕ ਟ੍ਰੇਸਿੰਗ ਐਪਸ ਮੁਹੱਈਆ ਕਰਦੇ ਹਨ। ਇਹ ਯਕੀਨੀ ਬਣਾਉਣ ਲਈ ਕਿ ਐਪ ਵਰਤੋਂਕਾਰਾਂ ਨੂੰ ਸਹੀ ਢੰਗ ਨਾਲ ਚੇਤਾਵਨੀ ਦਿੱਤੀ ਜਾਵੇ, ਅਸੀਂ ਸਾਰੇ ਡਿਜੀਟਲ ਸੰਪਰਕ ਟ੍ਰੇਸਿੰਗ ਦੇ ਸਮਰਥਨ ਲਈ Apple ਅਤੇ Google ਕਾਰਜਾਤਮਕਤਾ ਦੀ ਵਰਤੋਂ ਕਰਦੇ ਹਾਂ।

ਇਹ ਸ਼ਰਤਾਂ ਸੇਵਾ ਦੀ ਸਮੁੱਚੀ ਸਮੱਗਰੀ, ਸੇਵਾ ਵੱਲੋਂ ਤਿਆਰ ਕਿਸੇ ਵੀ ਵੈਬ ਫੀਡਜ਼, ਸੇਵਾ ਨਾਲ ਤੁਹਾਡੀ ਕੀਤੀ ਜਾਣ ਵਾਲੀ ਕਿਸੇ ਵੀ ਪਰਸਪਰ ਗੱਲਬਾਤ, ਕਿਸੇ ਵੀ ਫੀਡਬੈਕ ਪ੍ਰਤੀਕਰਮ ਜਾਂ ਸੇਵਾ ਨੂੰ ਮੁੜ ਕੀਤੀਆਂ ਬੇਨਤੀਆਂ ਉੱਤੇ ਲਾਗੂ ਹੁੰਦੀਆਂ ਹਨ। ਡਾਊਨਲੋਡ ਕਰਕੇ, ਦੇਖਕੇ ਅਤੇ/ਜਾਂ ਸੇਵਾਵਾਂ ਦੀ ਵਰਤੋਂ ਕਰਕੇ, ਤੁਹਾਡੇ ਬਾਰੇ ਸਮਝਿਆ ਜਾਵੇਗਾ ਕਿ ਤੁਸੀਂ ਵਰਤੋਂ ਦੀਆਂ ਇਨ੍ਹਾਂ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ।

ਉਦੇਸ਼

ਇਸ ਐਪ ਨੂੰ ਇੰਗਲੈਂਡ ਅਤੇ ਵੇਲਜ਼ ਦੇ ਲੋਕਾਂ (ਜਿਸ ਵਿੱਚ ਵਿਜ਼ਿਟਰ ਵੀ ਸ਼ਾਮਲ ਹਨ) ਦੀ ਕੋਰੋਨਾਵਾਇਰਸ (ਕੋਵਿਡ-19) ਸਬੰਧੀ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ। ਇਹ ਲੋਕਾਂ ਦੀ ਉਨ੍ਹਾਂ ਬਾਰੇ ਪਹਿਚਾਣ ਕਰਨ ਅਤੇ ਸੂਚਿਤ ਕਰਨ ਵਿੱਚ ਮਦਦ ਕਰਦੀ ਹੈ ਜਿਨ੍ਹਾਂ ਨੂੰ ਜੋਖਮ ਹੋਇਆ ਹੈ ਜਾਂ ਹੋ ਸਕਦਾ ਹੈ ਜੋ ਇਸ ਕਰਕੇ ਹੈ ਕਿਉਂਕਿ ਉਹ ਜਿੱਥੇ ਰਹਿੰਦੇ ਹਨ, ਉਹ ਜਿਨ੍ਹਾਂ ਦੇ ਨਜ਼ਦੀਕੀ ਸੰਪਰਕ ਵਿੱਚ ਆਏ ਹਨ ਜਾਂ ਉਹ ਜਿਹੜੀਆਂ ਥਾਵਾਂ ’ਤੇ ਜਾ ਕੇ ਆਏ ਹਨ। ਵਰਤੋਂਕਾਰ ਮਹਾਂਮਾਰੀ ਲਈ ਜਨਤਕ ਸਿਹਤ ਪ੍ਰਤੀਕਿਰਿਆ ਦਾ ਸਮਰਥਨ ਵੀ ਕਰਨਗੇ, ਅਤੇ ਨਾਲ ਹੀ ਇਹ ਸੁਨਿਸ਼ਚਿਤ ਕਰਨਗੇ ਕਿ ਐਪ ਉਮੀਦ ਅਨੁਸਾਰ ਕੰਮ ਕਰਦੀ ਹੈ, ਇੰਗਲੈਂਡ ਅਤੇ ਵੇਲਜ਼ ਦੋਵਾਂ ਨਾਲ ਸੰਬੰਧਤ ਸੰਪਰਕ ਟਰੇਸਿੰਗ ਪ੍ਰੋਗਰਾਮਾਂ ਨਾਲ ਜਾਣਕਾਰੀ ਸਾਂਝੀ ਕਰਕੇ (ਗੁਪਤ ਆਧਾਰ ’ਤੇ)। ਇਸ ਐਪ ਦੀ ਵਰਤੋਂ ਕਰਕੇ ਅਤੇ ਇਹ ਜਾਣਕਾਰੀ ਸਾਂਝੀ ਕਰਕੇ ਤੁਸੀਂ ਆਪਣੇ ਭਾਈਚਾਰੇ ਦੀ ਸਿਹਤਮੰਦ ਰਹਿਣ ਅਤੇ ਜ਼ਿੰਦਗੀਆਂ ਬਚਾਉਣ ਵਿੱਚ ਮਹੱਤਵਪੂਰਣ ਯੋਗਦਾਨ ਪਾਉਣ ਲਈ ਮਦਦ ਕਰੋਗੇ।

ਇਹ ਐਪ ਯੂਨਾਈਟਡ ਕਿੰਗਡਮ ਵਿੱਚ ਕਲਾਸ 1 (ਵਨ) ਡਾਕਟਰੀ ਉਪਕਰਨ ਵੱਜੋਂ CE (ਸੀ.ਈ.) ਚਿੰਨ੍ਹਤ ਹੈ ਅਤੇ ਇਸ ਨੂੰ ਯੂਰਪੀਅਨ ਕਮਿਸ਼ਨ ਡਾਇਰੈਕਟਿਵ 93/42/EEC ਦੀ ਪਾਲਣਾ ਮੁਤਾਬਕ ਕਲਾਸ 1 ਉਪਕਰਨ ਲਈ ਤਿਆਰ ਕੀਤਾ ਗਿਆ ਹੈ।

ਸੇਵਾ ਸਿਰਫ ਨਿੱਜਤਾ ਨੋਟਿਸ ਵਿੱਚ ਦੱਸੇ ਉਦੇਸ਼ਾਂ ਲਈ ਹੀ ਹੈ (https://www.gov.uk/government/publications/nhs-test-and-trace-app-privacy-information).

ਇਸ ਐਪ ਲਈ ਤੁਹਾਡੀ ਵਰਤੋਂ ਨੂੰ ਇੰਗਲੈਂਡ ਅਤੇ ਵੇਲਜ਼ ਦੇ ਕਾਨੂੰਨਾਂ ਰਾਹੀਂ ਸੰਚਾਲਿਤ ਕੀਤਾ ਜਾਂਦਾ ਹੈ।

ਦੂਜੀਆਂ ਸਿਹਤ ਸੇਵਾਵਾਂ ਨਾਲ ਕੰਮ ਕਰਨਾ

ਜੇ ਤੁਹਾਡਾ ਕੋਰੋਨਾਵਾਇਰਸ ਲਈ ਟੈਸਟ ਦਾ ਨਤੀਜਾ ਪਾਜ਼ਿਟਿਵ ਆਇਆ ਹੈ ਅਤੇ ਤੁਸੀਂ ਦੂਜੇ ਐਪ ਵਰਤੋਂਕਾਰਾਂ ਨੂੰ ਸਚੇਤ ਕਰਨ ਦੀ ਇਜਾਜ਼ਤ ਦਿੰਦੇ ਹੋ, ਤਾਂ ਇਹ ਪੱਕਾ ਕਰਨ ਲਈ ਕਿ ਸਾਰੇ ਐਪ ਵਰਤੋਂਕਾਰਾਂ ਨੂੰ ਚੇਤਾਵਨੀ ਮਿਲੇ, ਅਸੀਂ ਭਾਈਵਾਲ ਸਿਹਤ ਸੇਵਾਵਾਂ ਦੇ ਨਾਲ ਕੰਮ ਕਰਾਂਗੇ।

Apple Google ਕਾਰਜਾਤਮਕਤਾ ਦੀ ਵਰਤੋਂ ਕਰਕੇ, ਅਸੀਂ ਇਹ ਪੱਕਾ ਕਰਦੇ ਹਾਂ ਕਿ ਦੂਜੇ ਐਪ ਵਰਤੋਂਕਾਰਾਂ ਅਤੇ ਸਰਕਾਰ ਲਈ ਤੁਹਾਡੀ ਪਛਾਣ ਅਗਿਆਤ ਰਹੇ।

ਸਾਡੇ ਭਾਈਵਾਲ ਹਨ:

 • ਜਿਬਰਾਲਟਰ, ਜਰਸੀ, ਨੌਰਦਰਨ ਆਇਰਲੈਂਡ ਅਤੇ ਸਕੌਟਲੈਂਡ

ਐਪ ਦੇ ਕਾਰਜ

ਐਪ ਦੇ ਅੱਗੇ ਦਿੱਤੇ ਕਾਰਜ ਹਨ:

 • ਸੰਪਰਕ ਵਿੱਚ ਆਉਣ ਸਬੰਧੀ ਚੇਤਾਵਨੀ, ਜੋ ਤੁਹਾਨੂੰ ਇਹ ਦੱਸਦੀ ਹੈ ਕਿ ਕੀ ਤੁਸੀਂ ਕਿਸੇ ਐਪ ਵਰਤੋਂਕਾਰ ਦੇ ਨਜ਼ਦੀਕ ਹੋ ਜਿਸ ਦਾ ਕੋਵਿਡ-19 ਲਈ ਟੈਸਟ ਪਾਜ਼ਿਟਿਵ ਆਇਆ ਹੈ
 • ਤੁਹਾਡੇ ਸਥਾਨਕ ਇਲਾਕੇ ਵਿੱਚ ਕੋਵਿਡ-19 ਜੋਖਮ ਬਾਰੇ ਬਗੈਰ ਦੇਰੀ ਤੋਂ ਤੁਰੰਤ ਜਾਣਕਾਰੀ
 • ‘ਚੈੱਕ-ਇਨ (ਹਾਜ਼ਰੀ ਦਰਜ ਕਰਨ)’ ਲਈ ਇੱਕ ਸਾਧਨ ਜੋ ਥਾਵਾਂ ਵਿੱਚ ਅਧਿਕਾਰਕ ਐੱਨ.ਐੱਚ.ਐੱਸ. ਕਿਊ.ਆਰ. ਕੋਡ ਪੋਸਟਰ ਪ੍ਰਦਰਸ਼ਿਤ ਕਰਦਾ ਹੈ, ਤੁਹਾਨੂੰ ਉਨ੍ਹਾਂ ਥਾਵਾਂ ਦਾ ਰਿਕਾਰਡ ਰੱਖਣ ਦਿੰਦਾ ਹੈ, ਜਿੱਥੇ ਤੁਸੀਂ ਜਾ ਕੇ ਆਏ ਸੀ ਅਤੇ ਕਿਸੇ ਵੀ ਬਾਅਦ ਵਾਲੇ ਫੈਲਾਵ ਬਾਰੇ ਚੇਤਾਵਨੀ ਦਿੰਦਾ ਹੈ।
 • ਇੱਕ ਸਿਮਟਮ ਚੈੱਕਰ (ਲੱਛਣਾਂ ਲਈ ਜਾਂਚ ਕਰਨ ਵਾਲਾ) ਜੋ ਇਹ ਪਤਾ ਲਗਾਉਣ ਲਈ ਹੈ ਕਿ ਕੀ ਤੁਹਾਨੂੰ ਕੋਵਿਡ-19 ਹੋਇਆ ਹੋ ਸਕਦਾ ਹੈ
 • ਕੋਵਿਡ-19 ਦੇ ਟੈਸਟ ਲਈ ਆਰਡਰ ਕਰਨ ਵਾਸਤੇ ਇੱਕ ਸਬੰਧਤ ਵੈਬਸਾਈਟ ਦਾ ਲਿੰਕ
 • ਉਲਟੀ-ਗਿਣਤੀ ਜੋ ਤੁਹਾਨੂੰ ਦੱਸਣ ਲਈ ਹੈ ਕਿ ਜੇ ਤੁਹਾਨੂੰ ਸਵੈ-ਇਕਾਂਤਵਾਸ ਵਿੱਚ ਰਹਿਣ ਦੀ ਲੋੜ ਹੈ ਤਾਂ ਤੁਹਾਡਾ ਇਸ ਲਈ ਕਿੰਨਾ ਸਮਾਂ ਬਾਕੀ ਰਹਿ ਗਿਆ ਹੈ।
 • ਇਹ ਪਤਾ ਕਰਨ ਲਈ ਇੱਕ ਟਰਿੱਗਰ ਕਿ ਵਰਤੋਂਕਾਰ ਵਿੱਤੀ ਸਹਾਇਤਾ ਲਈ ਯੋਗ ਹੈ ਜਾਂ ਨਹੀਂ (ਇੰਗਲੈਂਡ ਵਿੱਚ ਟੈਸਟ ਅਤੇ ਟਰੇਸ ਸਹਾਇਤਾ ਭੁਗਤਾਨ ਜਾਂ ਵੇਲਜ਼ ਵਿੱਚ ਸਵੈ-ਇਕਾਂਤਵਾਸ ਸਹਾਇਤਾ ਸਕੀਮ (SISS))
 • ਜਨ ਸਿਹਤ ਐਮਰਜੈਂਸੀ ਦੇ ਪ੍ਰਬੰਧਨ ਅਤੇ ਪ੍ਰਤੀਕਿਰਿਆ ਲਈ ਮਦਦ ਵਾਸਤੇ ਗੁਪਤ ਬਣਾਈ ਜਾਣਕਾਰੀ ਨੂੰ ਸਾਂਝਾ ਕਰਨਾ

ਐਪ ਨੂੰ ਤੁਹਾਡੇ ਫ਼ੋਨ ਦੇ ਆਮ ਕੰਮਕਾਜ ਉੱਤੇ ਅਸਰ ਨਹੀਂ ਪਾਉਣਾ ਚਾਹੀਦਾ।

ਐਪ ਬਾਹਰਲੀਆਂ ਵੈਬਸਾਈਟਾਂ ਦੇ ਲਿੰਕ ਮੁਹੱਈਆ ਕਰਦੀ ਹੈ, ਜਿਸ ਨੂੰ ਤੁਹਾਡੇ ਦਾਖਲ ਹੋਣ ਵਾਲੇ ਪੋਸਟਕੋਡ ਡਿਸਟ੍ਰਿਕਟ ਵੱਲੋਂ ਨਿਰਧਾਰਤ ਕੀਤਾ ਜਾਂਦਾ ਹੈ। ਵੈਲਸ਼ ਅਤੇ ਇੰਗਲਿਸ਼ ਪੋਸਟਕੋਡ ਡਿਸਟ੍ਰਿਕਾਂ ਲਈ ਲਿੰਕ ਦੋਵਾਂ ਦੇ ਆਪੋ-ਆਪਣੇ ਕੰਟੈਕਟ ਟਰੇਸਿੰਗ ਪ੍ਰੋਗਰਾਮਾਂ ਵੱਲੋਂ ਮੁਹੱਈਆ ਕੀਤੇ ਜਾਂਦੇ ਹਨ।

ਨਿੱਜਤਾ

ਇਸ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ, ਕਿ ਐਪ ਨਿੱਜੀ ਡੇਟਾ ਨੂੰ ਕਿਵੇਂ ਪ੍ਰਕਿਰਿਆਬੱਧ ਕਰਦੀ ਹੈ ਅਤੇ ਡੇਟਾ ਸੁਰੱਖਿਆ ਕਾਨੂੰਨਾਂ ਤਹਿਤ ਤੁਹਾਡੇ ਨਿੱਜਤਾ ਦੇ ਅਧਿਕਾਰਾਂ ਅਤੇ ਗੁਪਤਤਾ ਦਾ ਕਿਵੇਂ ਸਤਿਕਾਰ ਕਰਦੀ ਹੈ, ਕਿਰਪਾ ਕਰਕੇ ਨਿੱਜਤਾ ਨੋਟਿਸ ਦੇਖੋ (https://www.gov.uk/government/publications/nhs-test-and-trace-app-privacy-information)

ਬੇਦਾਵਾ

ਅਸੀਂ ਇਸ ਸੇਵਾ ਜਾਂ ਸੇਵਾ ਨਾਲ ਜੁੜੀ ਕਿਸੇ ਵੈਬਸਾਈਟ ’ਤੇ ਸ਼ਾਮਲ ਕੀਤੀ ਕਿਸੇ ਵੀ ਸੇਵਾ ਜਾਂ ਜਾਣਕਾਰੀ, ਵਿਸ਼ੇ ਜਾਂ ਸਮੱਗਰੀ ਦੀ ਵਰਤੋਂ ਜਾਂ ਇਸ ਦੇ ਸਬੰਧ ਵਿੱਚ ਉਤਪੰਨ ਹੋਣ ਵਾਲੇ ਕਿਸੇ ਵੀ ਦਾਅਵੇ, ਨੁਕਸਾਨ, ਮੰਗ ਜਾਂ ਕਿਸੇ ਤਰ੍ਹਾਂ ਦੇ ਹਰਜਾਨਿਆਂ (ਜਿਸ ਵਿੱਚ ਸਾਡੀ ਅਣਗਹਿਣੀ ਵੀ ਸ਼ਾਮਲ ਹੈ) ਨੂੰ ਅਸਵੀਕਾਰ ਕਰਦੇ ਹਾਂ ਅਤੇ ਕਾਨੂੰਨ ਵੱਲੋਂ ਪ੍ਰਵਾਨਤ ਅਧਿਕਤਮ ਹੱਦ ਤੱਕ ਸਾਰੀ ਜ਼ਿੰਮੇਵਾਰੀ ਨੂੰ ਸ਼ਾਮਲ ਨਹੀਂ ਕਰਦੇ। ਸੇਵਾ ਕੋਲ ਵਰਤੋਂਕਾਰ ਵੱਲੋਂ ਮੁਹੱਈਆ ਕੀਤੀ ਜਾਣਕਾਰੀ ਹੁੰਦੀ ਹੈ, ਅਤੇ ਅਸੀਂ ਇਸ ਦੀ ਦਰੁਸਤਤਾ ਲਈ ਕੋਈ ਜ਼ਿੰਮੇਵਾਰੀ ਨਹੀਂ ਲੈਂਦੇ।

ਸੇਵਾ ਦੀ ਨਿਰੰਤਰਤਾ

ਅਸੀਂ ਸੇਵਾ ਦੀ ਨਿਰੰਤਰਤਾ ਦੇ ਸਬੰਧ ਵਿੱਚ ਕੋਈ ਵਾਰੰਟੀ ਜਾਂ ਬਿਆਨ, ਜ਼ਾਹਰਾ ਜਾਂ ਲੁਕਵੇਂ ਤੌਰ ’ਤੇ, ਨਹੀਂ ਦਿੰਦੇ ਅਤੇ ਕਾਨੂੰਨ ਵੱਲੋਂ ਪ੍ਰਵਾਨਤ ਪੂਰਨ ਹੱਦ ਤੱਕ ਸੇਵਾ ਦੇ ਸਬੰਧ ਵਿੱਚ ਕਿਸੇ ਵੀ ਲੁਕਵੀਆਂ ਵਾਰੰਟੀਆਂ ਨੂੰ ਇਸ ਦੁਆਰਾ ਸ਼ਾਮਲ ਨਹੀਂ ਕਰਦੇ। ਅਸੀਂ ਕਿਸੇ ਵੀ ਸਮੇਂ ਅਤੇ ਬਗੈਰ ਨੋਟਿਸ ਦੇ ਸੇਵਾ ਦੇ ਕੁਝ ਹਿੱਸੇ ਜਾਂ ਸਮੁੱਚੀ ਸੇਵਾ ਨੂੰ ਮੁਲਤਵੀ ਕਰਨ, ਸਮਾਪਤ ਕਰਨ ਜਾਂ ਕਿਸੇ ਹੋਰ ਤਰ੍ਹਾਂ ਨਾਲ ਬਦਲਣ ਦਾ ਅਧਿਕਾਰ ਰਾਖਵਾਂ ਰੱਖਦੇ ਹਨ।

ਇਨ੍ਹਾਂ ਵਰਤੋਂ ਦੀਆਂ ਸ਼ਰਤਾਂ ਵਿੱਚ ਸੋਧ

ਅਸੀਂ ਕਿਸੇ ਵੀ ਸਮੇਂ ਵਰਤੋਂ ਦੀਆਂ ਇਨ੍ਹਾਂ ਸ਼ਰਤਾਂ ਵਿੱਚ ਸੋਧ ਕਰ ਸਕਦੇ ਹਾਂ ਅਤੇ ਸੇਵਾ ਲਈ ਤੁਹਾਡੀ ਨਿਰੰਤਰ ਵਰਤੋਂ ਨੂੰ ਵਰਤੋਂ ਦੀਆਂ ਅਜਿਹੀਆਂ ਸੋਧਾਂ ਦੀ ਸਵੀਕਾਰਤਾ ਸਮਝਿਆ ਜਾਵੇਗਾ।

ਇਸ ਪੇਜ ਦੇ ਪ੍ਰਕਾਸ਼ਤ ਹੋਣ ’ਤੇ ਅਜਿਹੀਆਂ ਸੋਧਾਂ ਨੂੰ ਲਾਗੂ (ਪ੍ਰਭਾਵੀ) ਸਮਝਿਆ ਜਾਵੇਗਾ।

ਸੁਰੱਖਿਆ

ਜੇ ਤੁਹਾਨੂੰ ਇਸ ਸੇਵਾ ਦੇ ਸਬੰਧ ਵਿੱਚ ਸੰਭਾਵੀ ਸੁਰੱਖਿਆ ਕਮਜ਼ੋਰੀ ਪਤਾ ਲੱਗਦੀ ਹੈ ਜਾਂ ਇੱਕ ਸੁਰੱਖਿਆ ਘਟਨਾ ਬਾਰੇ ਸ਼ੱਕ ਹੁੰਦਾ ਹੈ, ਤਾਂ ਕਿਰਪਾ ਕਰਕੇ ਐੱਨ.ਐੱਚ.ਐੱਸ. ਕੋਵਿਡ-19 ਐਪ ਅਤੇ ਬੁਨਿਆਦੀ ਢਾਂਚੇ ਲਈ ਕਮਜ਼ੋਰੀ ਸਬੰਧੀ ਪ੍ਰਗਟਾਵਾ ਪ੍ਰੋਗਰਾਮ ਫਾਲੋ ਕਰੋ। ਤੁਸੀਂ ਹੈਕਰਵਨ ’ਤੇ ਸਾਡੀ ਕਮਜ਼ੋਰੀ ਸਬੰਧੀ ਪ੍ਰਗਟਾਵਾ ਨੀਤੀ ਪੜ੍ਹ ਸਕਦੇ ਹੋ (https://hackerone.com/nhscovid19app)।

ਤੁਸੀਂ ਅੱਗੇ ਦਿੱਤੇ ਅਨੁਸਾਰ ਐਪ, ਬੈਕਐਂਡ ਇਨਫਰਾਸਟਰੱਕਚਰ ਵਿੱਚ ਜਾਂ ਵੈਬਸਾਈਟ ’ਤੇ ਕਮਜ਼ੋਰੀ ਸਬੰਧੀ ਰਿਪੋਰਟ ਕਰ ਸਕਦੇ ਹੋ। (https://hackerone.com/03351cb3-53e3-4bb8-8fcc-a226e3b528fc/embedded_submissions/new)।

ਸੇਵਾ ਸੁਰੱਖਿਆ ਆਡਿਟਾਂ ਦਾ ਵਿਸ਼ਾ ਰਹੀ ਹੈ ਅਤੇ ਇਸ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।

ਸਲਾਹ

ਕੁਝ ਦੇਰ ਵਿਰਾਮ ਲਗਾਉਣ ਦੀ ਕਾਰਜਾਤਮਕਤਾ ਦੀ ਵਰਤੋਂ ਕਰਦਿਆਂ, ਕਿਰਪਾ ਕਰਕੇ ਉਸ ਸਮੇਂ ਕੰਟੈਕਟ ਟਰੇਸਿੰਗ ਉੱਤੇ ਵਿਰਾਮ ਲਗਾਓ ਜਦੋਂ:

 • ਤੁਸੀਂ ਪਰਸਪੈਕਸ ਸਕਰੀਨ ਵਰਗੇ ਸਰੀਰਕ (ਭੌਤਿਕ) ਰੋਕ ਕਰਕੇ ਗਾਹਕਾਂ ਜਾਂ ਸਹਿ-ਕਰਮੀਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੇ ਹੋ।
 • ਸਿਹਤ ਦੇਖਭਾਲ ਦੇ ਸਾਰੇ ਕਾਮਿਆਂ ਨੂੰ ਸਿਹਤ ਦੇਖਭਾਲ ਦੀਆਂ ਇਮਾਰਤਾਂ ਜਿਨ੍ਹਾਂ ਵਿਚ ਹਸਪਤਾਲ ਅਤੇ ਜੀ ਪੀ (GP) ਸਰਜਰੀਆਂ ਸ਼ਾਮਲ ਹਨ, ਵਿਚ ਕੰਮ ਕਰਦੇ ਸਮੇਂ ਐਪ ਨੂੰ ਵਰਤਣਾ ਰੋਕ ਦੇਣਾ ਚਾਹੀਦਾ ਹੈ।
 • ਤੁਹਾਡਾ ਫ਼ੋਨ ਲਾਕਰ ਜਾਂ ਅਜਿਹੀ ਕਿਸੇ ਥਾਂ ’ਤੇ ਰੱਖਿਆ ਹੁੰਦਾ ਹੈ।

ਉਸ ਸਮੇਂ ਕੰਟੈਕਟ ਟਰੇਸਿੰਗ ਨੂੰ ਮੁੜ ਸ਼ੁਰੂ ਕਰਨ (ਵਿਰਾਮ-ਮੁਕਤ) ਦੀ ਗੱਲ ਯਾਦ ਰੱਖੋ ਜਦੋਂ ਇਹ ਗੱਲਾਂ ਲਾਗੂ ਨਹੀਂ ਹੁੰਦੀਆਂ। ਐਪ ਤੁਹਾਨੂੰ ਟਾਈਮਰ ਜਾਂ ਰਿਮਾਂਇੰਡਰ ਤੈਅ ਕਰਨ ਦੀ ਆਗਿਆ ਦਿੰਦੀ ਹੈ।

ਚੇਤਾਵਨੀ

ਇਹ ਐਪ ਬਲੂਟੁੱਥ-ਸਮਰੱਥਾ ਵਾਲੇ ਡਾਕਟਰੀ ਉਪਕਰਨਾਂ ਵਿੱਚ ਵਿਘਨ ਪਾ ਸਕਦੀ ਹੈ।

ਜੇ ਤੁਸੀਂ ਬਲੂਟੁੱਥ-ਸਮਰੱਥਾ ਵਾਲੇ ਡਾਕਟਰੀ ਉਪਕਰਨਾਂ ਵਿੱਚ ਵਿਘਨ ਦੇ ਜੋਖਮ ਬਾਰੇ ਚਿੰਤਤ ਹੋ ਤਾਂ ਹੋਰ ਜਾਣਕਾਰੀ ਲਈ ਸਿਹਤ-ਸੰਭਾਲ ਪੇਸ਼ੇਵਰਾਂ ਨਾਲ ਗੱਲ ਕਰੋ ਜਾਂ ਆਪਣੇ ਉਪਕਰਨ ਨਿਰਮਾਤਾ ਤੋਂ ਸਲਾਹ ਲਵੋ।

ਐਪ ਦੇ ਮੌਜੂਦਾ ਸੰਸਕਰਣ ਦਾ ਵੇਰਵਾ ਐਪ ਦੇ ਅੰਦਰ "ਇਸ ਐਪ ਬਾਰੇ" ਸੈਕਸ਼ਨ ਵਿੱਚ ਪਾਇਆ ਜਾ ਸਕਦਾ ਹੈ।

“ਤਾਰੀਖ ਦਾਖਲ ਕਰੋ” ਨੂੰ ਪ੍ਰਕਾਸ਼ਤ ਕੀਤਾ ਗਿਆ